¡Sorpréndeme!

Ferozpur Jail ਤੋਂ ਚੱਲ ਰਿਹਾ ਸੀ ਨਸ਼ੇ ਦਾ Racket, STF ਨੇ 5 Kg Heroin ਕੀਤੀ ਬਰਾਮਦ | OneIndia Punjabi

2022-10-07 0 Dailymotion

ਪੰਜਾਬ ਵਿੱਚ ਵਧ ਰਹੇ ਮਾਰੂ ਨਸ਼ੇ ਨੂੰ ਰੋਕਣ ਲਈ ਲਗਾਤਾਰ ਹੀ ਪੰਜਾਬ ਪੁਲਿਸ ਅਤੇ STF ਵੱਲੋਂ ਸਖ਼ਤੀ ਕੀਤੀ ਜਾ ਰਹੀ ਹੈ | ਅੰਮ੍ਰਿਤਸਰ ਵਿਚ ਐੱਸਟੀਐੱਫ ਦੇ ਏਆਈਜੀ ਵੱਲੋਂ ਪ੍ਰੈੱਸ ਕਾਨਫ਼ਰੰਸ ਕਰ ਖੁਲਾਸਾ ਕੀਤਾ ਗਿਆ ਕਿ, ਫ਼ਿਰੋਜ਼ਪੁਰ ਜੇਲ੍ਹ ਅੰਦਰ ਨਸ਼ਾ ਤਸਕਰੀ ਦਾ ਰੈਕਟ ਚਲਾ ਰਹੇ ਸੁਖਜਿੰਦਰ ਸਿੰਘ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਦੱਸਿਆ, ਕਿ ਫ਼ਿਰੋਜ਼ਪੁਰ ਜੇਲ੍ਹ ਦੇ ਵਿੱਚ ਨਸ਼ਾ ਸਪਲਾਈ ਕਰਨ ਵਾਲੇ ਦੋ ਵਿਅਕਤੀ ਮਿੰਟੂ ਸਹੋਤਾ ਅਤੇ ਮਿੰਟੂ ਨੂੰ ਤਰਨਤਾਰਨ ਵਿੱਚ ਨਾਕੇਬੰਦੀ ਦੌਰਾਨ ਰੋਕਿਆ ਗਿਆ, ਤੇ ਜਦੋ ਬਰੀਕੀ ਨਾਲ ਉਹਨਾਂ ਦੀ ਕਾਰ ਦੀ ਚੈਕਿੰਗ ਕੀਤੀ ਗਈ ਤਾਂ ਕਾਰ ਦੀ ਸੀਟ ਥਲੋਂ ਪੰਜ ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ |